<p/><br></br><p><b> Book Synopsis </b></p></br></br>ਇਹ ਇਕ ਇਨਕਲਾਬੀ ਕਿਤਾਬ ਹੈ ਜੋ ਕਿ ਚਲੰਤ ਸਥਿਤੀ ਦੇ ਖਿਲਾਫ ਵਿਦਰੋਹ ਹੈ । ਇਹ ਦੋ ਵਿਚਾਰਧਾਰਾਵਾਂ ਵਿਚਾਲੇ ਸਿਰਫ ਟੱਕਰ ਦੀ ਵਾਰਤਾ ਹੀ ਨਹੀਂ ਹੈ ਸਗੋਂ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਕ ਬਗਾਵਤ ਹੈ । ਇਹ ਕਿਤਾਬ ਇਸ ਤੱਥ ਦੀ ਸਾਖੀ ਭਰਦੀ ਹੈ ਕਿ ਜਦ ਵੀ ਫਾਸ਼ੀਵਾਦ ਸੱਤਾ ਵਿਚ ਆਇਗਾ ਮਨੁੱਖੀ ਸਭਿਅਤਾ ਤੇ ਕਹਿਰ ਹੀ ਵਾਪਰੇਗਾ । ਇਹ ਪੁਸਤਕ ਪਾਠਕ ਨੂੰ ਬੜੇ ਹੀ ਸਹਿਜ ਨਾਲ ਉਸ ਸਫਰ ਤੇ ਲੈ ਜਾਂਦੀ ਹੈ ਜਿਸਦਾ ਇੱਕ ਕਿਨਾਰਾ ਮਨੁੱਖੀ ਵਿਚਾਰਾਂ ਦੀ ਉਹ ਰਸਾਤਲ ਹੈ ਜਿਸਨੇ ਸਮਾਜ ਵਿੱਚ ਬਰਬਰਤਾ ਦੀ ਅੱਤ ਕੀਤੀ ਹੋਈ ਹੈ ਅਤੇ ਦੂਜਾ ਅਧਿਆਤਮਕ ਵਿਕਾਸ ਅਤੇ ਪ੍ਰਤਿਰੋਧ ਦਾ ਸ਼ਿਖਰ ਹੈ ਜੋ ਮਾਨਵਤਾ ਨੂੰ ਰੁਹਾਨੀ ਰਾਹ ਦਿਖਾਉਣਦਾ ਹੈ । ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਠਾਏ ਗਏ ਸਵਾਲ ਨਾਸਤਕ ਵਿਚਾਰਧਾਰਾ ਵਾਲੀਆਂ ਨਾਲ ਬਹੁਤ ਮੇਲ ਖਾਂਦੇ ਹਨ, ਬਸ ਫਰਕ ਇਹਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਮੰਗਦੇ ਹਨ ਜੋ ਖੁਦ ਭੰਬਲ-ਭੂਸੇ ਦਾ ਕਾਰਨ ਹੈ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿਚੋਂ ਰੁਸ਼ਨਾਉਂਦੇ ਹਨ । ਗੁਰੂ ਨਾਨਕ ਸਾਹਿਬ ਜੀ ਦਾ ਫ਼ਲਸਫ਼ਾ ਕੇਵਲ ਸਨੁਖ ਦਾ ਅਧਿਆਤਮਕ ਸਤਰ ਹੀ ਉੱਚਾ ਨਹੀਂ ਚੁਕਦਾ ਬਲਕਿ ਇਹ ਅਸਲ ਵਿਚ ਪ੍ਰਭੂਸੱਤਾ ਵਾਸਤੇ ਅਗਵਾਈ ਕਰਦਾ ਹੈ ।<p/><br></br><p><b> About the Author </b></p></br></br>- - -, '- '
Price Archive shows prices from various stores, lets you see history and find the cheapest. There is no actual sale on the website. For all support, inquiry and suggestion messagescommunication@pricearchive.us